Skip to main content
Skip to main content.

ਰਿਮੋਟ ਪੇਸ਼ੀਆਂ

ਰਿਮੋਟ ਪੇਸ਼ੀਆਂ BlueJeans ਜਾਂ Zoom ਰਾਹੀਂ ਉਪਲਬਧ ਹਨ

ਸੰਖੇਪ ਜਾਣਕਾਰੀ

ਸਤੰਬਰ 2021 ਵਿੱਚ, ਗਵਰਨਰ Newsom ਨੇ ਸੈਨੇਟ ਬਿੱਲ 241 'ਤੇ ਦਸਤਖਤ ਕੀਤੇ। ਇਹ ਕਾਨੂੰਨ, ਜੋ ਕਿ 1 ਜਨਵਰੀ, 2022 ਤੋਂ ਲਾਗੂ ਹੁੰਦਾ ਹੈ, ਸਾਰੇ ਗੈਰ-ਅਪਰਾਧਿਕ ਮਾਮਲਿਆਂ ਵਿੱਚ ਰਿਮੋਟ ਪੇਸ਼ੀਆਂ ਲਈ ਇੱਕ ਨਵਾਂ ਵਿਧਾਨਿਕ ਢਾਂਚਾ ਬਣਾਉਂਦਾ ਹੈ। ਸੈਨੇਟ ਬਿੱਲ 241 ਦੇ ਉਪਬੰਧਾਂ ਦੀ ਪਾਲਣਾ ਕਰਨ ਲਈ ਅਦਾਲਤ ਨੇ ਕਈ ਨਵੇਂ ਅਤੇ ਸੋਧੇ ਹੋਏ ਸਥਾਨਕ ਨਿਯਮਾਂ ਨੂੰ ਅਪਣਾਇਆ, ਜੋ ਕਿ ਪ੍ਰਕਿਰਿਆਵਾਂ ਅਤੇ ਮਾਪਦੰਡਾਂ ਨੂੰ ਨਿਰਧਾਰਤ ਕਰਦਾ ਹੈ ਜਿਸ ਦੇ ਤਹਿਤ, ਰਿਮੋਟ ਕਾਰਵਾਈਆਂ ਕੀਤੀਆਂ ਜਾਣਗੀਆਂ, ਅਤੇ ਜੋ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਲਈ ਵਿਕਲਪਾਂ ਨੂੰ ਵੀ ਸੰਬੋਧਿਤ ਕਰਦੇ ਹਨ। ਰਿਮੋਟ ਪੇਸ਼ੀਆਂ ਬਾਰੇ ਵਾਧੂ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਅਤੇ ਅਦਾਲਤ ਸਮੇਂ-ਸਮੇਂ ਤੇ ਲੋੜ ਅਨੁਸਾਰ ਇਸ ਪੰਨੇ ਨੂੰ ਅਪਡੇਟ ਕਰੇਗੀ।

ਰਿਮੋਟ ਕਾਰਵਾਈਆਂ ਦੀ ਉਪਲਬਧਤਾ

ਅਦਾਲਤ ਦੇ ਸਾਰੇ ਗੈਰ-ਅਪਰਾਧਿਕ ਵਿਭਾਗਾਂ ਕੋਲ ਉਹ ਕਾਰਵਾਈਆਂ ਕਰਨ ਦੀ ਸਮਰੱਥਾ ਹੁੰਦੀ ਹੈ ਜੋ ਪੂਰੀ ਤਰ੍ਹਾਂ ਰਿਮੋਟ ਹੁੰਦੀਆਂ ਹਨ, ਅਰਥਾਤ, ਜਿੱਥੇ ਕੋਈ ਵੀ ਧਿਰ ਅਦਾਲਤ ਦੇ ਕਮਰੇ ਵਿੱਚ ਸ਼ਰੀਰਕ ਤੌਰ 'ਤੇ ਮੌਜੂਦ ਨਹੀਂ ਹੁੰਦੀ ਹੈ। ਕੁਝ—ਪਰ ਸਾਰੇ ਨਹੀਂ—ਹਰੇਕ ਗੈਰ-ਅਪਰਾਧਿਕ ਮੁੱਕਦਮੇ ਦੀ ਕਿਸਮ (ਉਦਾਹਰਨ ਲਈ, ਸਿਵਲ ਡਾਇਰੈਕਟ, ਪ੍ਰੋਬੇਟ, ਪਰਿਵਾਰਕ) ਦੇ ਵਿਭਾਗਾਂ ਕੋਲ ਵੀ "ਹਾਈਬ੍ਰਿਡ" ਕਾਰਵਾਈਆਂ ਕਰਨ ਦੀ ਯੋਗਤਾ ਹੁੰਦੀ ਹੈ, ਭਾਵ, ਕਾਰਵਾਈਆਂ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਧਿਰਾਂ ਰਿਮੋਟ ਹੁੰਦੀਆਂ ਹਨ ਜਦੋਂ ਕਿ ਇੱਕ ਜਾਂ ਇੱਕ ਤੋਂ ਵੱਧ ਧਿਰਾਂ ਅਦਾਲਤ ਦੇ ਕਮਰੇ ਵਿੱਚ ਵਿਅਕਤੀਗਤ ਤੌਰ 'ਤੇ ਮੌਜੂਦ ਹੁੰਦੀਆਂ ਹਨ। ਉਹਨਾਂ ਵਿਭਾਗਾਂ ਦੀ ਇੱਕ ਸੂਚੀ ਜੋ ਵਰਤਮਾਨ ਵਿੱਚ ਅਜਿਹੀਆਂ "ਹਾਈਬ੍ਰਿਡ" ਸੁਣਵਾਈਆਂ ਕਰਨ ਦੀ ਸਮਰੱਥਾ ਰੱਖਦੇ ਹਨ ਇੱਥੇਲੱਭੀ ਜਾ ਸਕਦੀ ਹੈ।

ਰਿਮੋਟ ਕਾਰਵਾਈਆਂ ਲਈ ਲੋੜੀਂਦੇ ਪਲੇਟਫਾਰਮ

ਅਦਾਲਤ BlueJeans ਜਾਂ Zoomgov ਦੀ ਵਰਤੋਂ ਕਰਕੇ ਰਿਮੋਟ ਕਾਰਵਾਈ ਕਰੇਗੀ।

ਰਿਮੋਟ ਪੇਸ਼ੀ ਸੇਵਾਵਾਂ

ਤਕਨੀਕੀ ਜਾਂ ਸੁਣਨਯੋਗਤਾ ਸੱਮਸਿਆਵਾਂ ਅਤੇ ਸਰੋਤ

ਕਿਰਪਾ ਕਰਕੇ ਧਿਆਨ ਦਿਓ ਕਿ ਰਿਮੋਟ ਕਾਰਵਾਈਆਂ ਦੇ ਸਬੰਧ ਵਿੱਚ ਤਕਨੀਕੀ ਜਾਂ ਸੁਣਨਯੋਗਤਾ ਸੱਮਸਿਆਵਾਂ ਪੈਦਾ ਹੋ ਸਕਦੇ ਹਨ। ਅਜਿਹੀਆਂ ਸਮੱਸਿਆਵਾਂ ਸੰਭਾਵੀ ਤੌਰ 'ਤੇ ਕਿਸੇ ਖਾਸ ਰਿਮੋਟ ਕਾਰਵਾਈ ਵਿੱਚ ਦੇਰੀ, ਜਾਂ ਰੁਕਣ ਦਾ ਕਾਰਨ ਬਣ ਸਕਦੀਆਂ ਹਨ।

ਰਿਮੋਟ ਕਾਰਵਾਈ ਦੌਰਾਨ ਕਿਸੇ ਵੀ ਸਮੇਂ, ਇੱਕ ਧਿਰ, ਗਵਾਹ, ਅਧਿਕਾਰਤ ਰਿਪੋਰਟਰ, ਅਧਿਕਾਰਤ ਰਿਪੋਰਟਰ ਪ੍ਰੋ ਟੈਂਪੋਰ, ਅਦਾਲਤੀ ਦੁਭਾਸ਼ੀਏ, ਜਾਂ ਅਦਾਲਤ ਦੇ ਕਰਮਚਾਰੀਆਂ ਦਾ ਸੱਦਸ ਕਿਸੇ ਵੀ ਤਕਨਾਲੋਜੀ ਜਾਂ ਸੁਣਨਯੋਗਤਾ ਦੀ ਸੱਮਸਿਆ ਬਾਰੇ ਜੋ ਕਿ ਕਾਰਵਾਈ ਦੌਰਾਨ ਪੈਦਾ ਹੋ ਸਕਦੀ ਹੈ, ਨਿਯੁਕਤ ਨਿਆਂਇਕ ਅਧਿਕਾਰੀ ਨੂੰ ਸੁਚੇਤ ਕਰ ਸਕਦਾ ਹੈ।

BlueJeans

Zoom

BlueJeans ਦੀਆਂ ਤਕਨੀਕੀ ਲੋੜਾਂ

 

BlueJeans ਉਪਭੋਗਤਾ ਗਾਈਡ

Image
BlueJeans logo

ਵੀਡੀਓ ਟਿਊਟੋਰਿਅਲ

ਸਵੈ ਸਹਾਇਤਾ

ਡਾਉਨਲੋਡ ਕਰੋ

Zoom ਤਕਨੀਕੀ ਲੋੜਾਂ

 

Zoom ਉਪਭੋਗਤਾ ਗਾਈਡ

Image
Zoom Meeting logo

ਵੀਡੀਓ ਟਿਊਟੋਰਿਅਲ

ਸਵੈ-ਸਹਾਇਤਾ ਗਾਈਡਾਂ

ਕਲਾਇੰਟ ਡਾਊਨਲੋਡ

Was this helpful?

This question is for testing whether or not you are a human visitor and to prevent automated spam submissions.