Skip to main content
Skip to main content.

ਸਬੂਤ ਬਾਰੇ ਹੋਰ

ਮੁਕੱਦਮੇ ਦੇ ਦੌਰਾਨ, ਇੱਕ ਜਿਊਰੀ ਦੇ ਤੌਰ 'ਤੇ, ਤੁਸੀਂ "ਸਬੂਤ" ਬਾਰੇ ਬਹੁਤ ਸਾਰੀਆਂ ਗੱਲਾਂ ਸੁਣੋਗੇ। ਸਬੂਤ ਸਿਰਫ਼ ਮੌਜੂਦਾ ਮੁਕੱਦਮੇ ਬਾਰੇ ਜਾਣਕਾਰੀ, ਤੱਥ ਅਤੇ ਵਿਚਾਰ ਹਨ। ਪਰ ਸਾਰੀਆਂ ਜਾਣਕਾਰੀ ਨੂੰ ਸਬੂਤ ਨਹੀਂ ਮੰਨਿਆ ਜਾਂਦਾ ਹੈ, ਅਤੇ ਜਾਣਕਾਰੀ ਦੇ ਹਰ ਹਿੱਸੇ ਨੂੰ ਧਿਰ ਦੇ ਮੁੱਕਦਮੇ ਦੇ ਹਿੱਸੇ ਵਜੋਂ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ। ਇੱਥੇ ਸਬੂਤ ਦੀਆਂ ਕੁਝ ਆਮ ਸ਼੍ਰੇਣੀਆਂ ਹਨ:

  • ਗਵਾਹੀ: ਜੱਜ ਜਾਂ ਵਕੀਲਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਗਵਾਹ ਦੁਆਰਾ ਦਿੱਤੇ ਗਏ ਜਵਾਬ
  • ਜੱਜ ਦੁਆਰਾ ਸਵੀਕਾਰ ਕੀਤੇ ਜਾਣ ਵਾਲੇ ਸਬੂਤ: ਦਸਤਾਵੇਜ਼, ਇਕਰਾਰਨਾਮੇ, ਅਦਾਲਤੀ ਰਿਕਾਰਡ ਅਤੇ ਭੌਤਿਕ ਵਸਤੂਆਂ, ਜਿਵੇਂ ਕਿ ਇੱਕ ਬੰਦੂਕ, ਕੱਪੜੇ ਦੀ ਕੋਈ ਵਸਤੂ, ਫੋਟੋ ਜਾਂ ਉਸ ਸਥਾਨ ਦਾ ਚਿੱਤਰ, ਜਿੱਥੇ ਕੁਝ ਘਟਨਾਵਾਂ ਵਾਪਰੀਆਂ ਹਨ।
  • ਗਵਾਹਾਂ ਦੇ ਬਿਆਨ: ਇਹ ਉਹਨਾਂ ਸਵਾਲਾਂ ਦੇ ਜਵਾਬ ਹਨ ਜੋ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਮੁੱਕਦਮੇ ਵਿੱਚ ਵਕੀਲਾਂ ਦੁਆਰਾ ਪੁੱਛੇ ਗਏ ਸਨ; ਇਹਨਾਂ ਸਵਾਲਾਂ ਦੇ ਜਵਾਬ ਸਹੁੰ ਦੇ ਤਹਿਤ ਦਿੱਤੇ ਗਏ ਹਨ ਅਤੇ ਬਾਅਦ ਵਿੱਚ ਲਿਖਤੀ ਰੂਪ ਵਿੱਚ ਅਦਾਲਤ ਵਿੱਚ ਪੇਸ਼ ਕੀਤੇ ਗਏ ਸਨ
  • ਸ਼ਰਤਾਂ: ਮੁੱਕਦਮੇ ਵਿੱਚ ਕੁਝ ਤੱਥਾਂ, ਜਿਵੇਂ ਕਿ ਮਿਤੀ ਜਾਂ ਸਮਾਂ ਦੇ ਤੌਰ 'ਤੇ ਦੋਵਾਂ ਧਿਰਾਂ ਵਿੱਚਕਾਰ ਸਮਝੌਤੇ

ਜਾਣਕਾਰੀ ਦੇ ਕੁਝ ਭਾਗ ਸਬੂਤ ਨਹੀਂ ਹੁੰਦੇ। ਜੱਜਾਂ ਅਤੇ ਵਕੀਲਾਂ ਨੂੰ ਸਬੂਤਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜੋ ਨਿਰਪੱਖ ਸੁਣਵਾਈ ਨੂੰ ਯਕੀਨੀ ਬਣਾਉਣ ਲਈ ਦਹਾਕਿਆਂ ਤੋਂ ਬਣਾਏ ਗਏ ਹਨ। ਮੁਕੱਦਮੇ ਦੇ ਦੌਰਾਨ, ਜਾਣਕਾਰੀ ਪੇਸ਼ ਕੀਤੀ ਜਾ ਸਕਦੀ ਹੈ ਜੋ ਜਿਊਰੀ ਦੁਆਰਾ ਵਿਚਾਰੀ ਨਹੀਂ ਜਾ ਸਕਦੀ। ਅਜਿਹੇ ਨਾ-ਮਨਜ਼ੂਰ ਸਬੂਤ ਹੇਠ ਦਿੱਤੇ ਹਨ:

  • ਗਵਾਹੀ ਜਿਸ ਨੂੰ ਜੱਜ ਸਵੀਕਾਰ ਨਹੀਂ ਕਰੇਗਾ: ਸਬੂਤ ਦੇ ਨਿਯਮਾਂ ਅਨੁਸਾਰ, ਜੱਜ ਇਸ ਦਾ ਫੈਸਲਾ ਕਰ ਸਕਦਾ ਹੈ ਕਿ ਗਵਾਹ ਦੁਆਰਾ ਪ੍ਰਦਾਨ ਕੀਤੇ ਗਏ ਕੁਝ ਜਵਾਬ ਜਾਂ ਸਬੂਤਾਂ ਨੂੰ ਮੁਕੱਦਮੇ ਦੀ ਕਾਰਵਾਈ ਦੇ ਰਿਕਾਰਡ ਵਿੱਚ ਦਾਖਲ ਨਹੀਂ ਕੀਤਾ ਜਾ ਸਕਦਾ ਹੈ ਅਤੇ, ਇਹੋ ਜਿਹੇ ਨੂੰ, ਹਟਾ ਦਿੱਤਾ ਜਾਵੇਗਾ; ਜੱਜ ਜਿਊਰੀ ਨੂੰ ਗਵਾਹੀ 'ਤੇ ਵਿਚਾਰ ਨਾ ਕਰਨ ਲਈ ਕਹੇਗਾ ਅਤੇ ਹਰੇਕ ਜਿਊਰੀ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਕਦੇ ਵੀ ਇਸ ਸਬੂਤ ਬਾਰੇ ਸੁਣਿਆ ਸੀ
  • ਵਕੀਲਾਂ ਦੁਆਰਾ ਬਿਆਨ: ਵਕੀਲ ਅਕਸਰ ਸਬੂਤਾਂ ਬਾਰੇ ਗੱਲ ਕਰਦੇ ਹਨ ਅਤੇ ਜਿਊਰੀ ਲਈ ਇਸ ਦੀ ਸਮੱਗਰੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ; ਹਾਲਾਂਕਿ, ਉਹਨਾਂ ਦੀਆਂ ਟਿੱਪਣੀਆਂ ਅਤੇ ਵਿਆਖਿਆਵਾਂ ਸਬੂਤ ਨਹੀਂ ਹਨ
  • ਜੋ ਵੀ ਤੁਸੀਂ ਅਦਾਲਤ ਦੇ ਬਾਹਰੋਂ ਮੁੱਕਦਮੇ ਬਾਰੇ ਸਿੱਖਦੇ ਜਾਂ ਸੁਣਦੇ ਹੋ: ਚੁਗਲੀ, ਅਖਬਾਰ ਦੇ ਲੇਖ ਅਤੇ ਨਿੱਜੀ ਜਾਣਕਾਰੀ ਨੂੰ ਕਿਸੇ ਫੈਸਲੇ 'ਤੇ ਪਹੁੰਚਣ ਲਈ ਜੱਜ ਦੁਆਰਾ ਨਹੀਂ ਵਰਤਿਆ ਜਾ ਸਕਦਾ ਹੈ; ਫੈਸਲਾ ਵਕੀਲ ਅਤੇ ਜੱਜ ਦੁਆਰਾ ਅਦਾਲਤ ਦੇ ਅੰਦਰ ਪੇਸ਼ ਕੀਤੀ ਜਾਣਕਾਰੀ, ਸਬੂਤਾਂ ਤੋਂ ਸਖ਼ਤੀ ਨਾਲ ਲਿਆ ਜਾਣਾ ਚਾਹੀਦਾ ਹੈ
  • ਤੁਹਾਡੀ ਸੁਣਵਾਈ ਦੌਰਾਨ ਮੁੱਕਦਮੇ ਬਾਰੇ ਦੂਜਿਆਂ ਦੁਆਰਾ ਕੀਤੀ ਗਈਆਂ ਟਿੱਪਣੀਆਂ: ਆਮ ਤੌਰ 'ਤੇ ਇਹ ਟਿੱਪਣੀਆਂ ਅਸਪਸ਼ਟ ਤੌਰ 'ਤੇ ਕੀਤੀਆਂ ਜਾਂਦੀਆਂ ਹਨ, ਜਾਂ ਕਈ ਵਾਰ ਕੋਈ ਵਿਅਕਤੀ ਜਿਊਰੀ ਸੱਦਸ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਵਿੱਚ ਇੱਕ ਟਿੱਪਣੀ "ਪੇਸ਼" ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ

ਜੱਜ ਇਹ ਫੈਸਲਾ ਕਰਦਾ ਹੈ ਕਿ ਕਿਹੜਾ ਸਬੂਤ ਉਚਿਤ ਅਤੇ ਸਵੀਕਾਰਯੋਗ ਹੈ। ਜੱਜ ਜਿਊਰੀ ਨੂੰ ਕੁਝ ਗਵਾਹੀ ਸੁਣਨ ਜਾਂ ਖਾਸ ਸਬੂਤ ਦੇਖਣ ਦੀ ਇਜ਼ਾਜਤ ਦੇ ਸਕਦਾ ਹੈ। ਜੱਜ ਕੁਝ ਜਾਣਕਾਰੀ ਤੋਂ ਜਿਊਰੀ ਨੂੰ ਵੀ ਬਚਾ ਸਕਦਾ ਹੈ। ਭਾਵੇਂ ਇਹ ਪ੍ਰਕਿਰਿਆ ਕਦੇ-ਕਦੇ ਨਿਰਾਸ਼ਾਜਨਕ ਹੋ ਸਕਦੀ ਹੈ, ਪਰ ਜਿਊਰੀ ਨੂੰ ਕੁਝ ਸਬੂਤਾਂ 'ਤੇ ਵਿਚਾਰ ਕਰਨ-ਜਾਂ ਨਾ ਵਿਚਾਰ ਕਰਨ ਦੇ ਜੱਜ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਾਲਾਂਕਿ ਜੱਜ ਇਹ ਫੈਸਲਾ ਕਰਦੇ ਹਨ ਕਿ ਜਿਊਰੀ ਕਿਹੜੇ ਸਬੂਤਾਂ 'ਤੇ ਵਿਚਾਰ ਕਰ ਸਕਦੀ ਹੈ, ਹਰੇਕ ਜਿਊਰੀ ਦੇ ਸੱਦਸ ਇਹ ਫੈਸਲਾ ਕਰ ਸਕਦੇ ਹਨ ਕਿ ਕੀ ਇਹ ਸਬੂਤ ਵਿਸ਼ਵਾਸਯੋਗ ਹੈ, ਅਤੇ ਇਹ ਮੁੱਕਦਮੇ ਲਈ ਕਿੰਨਾ ਮਹੱਤਵਪੂਰਨ ਹੈ।

ਜਿਊਰੀ ਸੱਦਸਾਂ ਨੂੰ ਗਵਾਹੀ ਸੁਣਨ ਵੇਲੇ ਕਈ ਸਵਾਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ:

  • ਕੀ ਇਸ ਗਵਾਹ ਨੂੰ ਮੁਕੱਦਮੇ ਦੇ ਨਤੀਜੇ ਵਿੱਚ ਕੋਈ ਦਿਲਚਸਪੀ ਹੈ?
  • ਕੀ ਗਵਾਹ "ਭੁੱਲ" ਜਾਂਦਾ ਹੈ ਜਦੋਂ ਅਜਿਹਾ ਕਰਨਾ ਸੁਵਿਧਾਜਨਕ ਹੋਵੇ, ਅਤੇ ਸਿਰਫ਼ ਉਹੀ ਸਬੂਤ ਯਾਦ ਰੱਖਦਾ ਹੈ ਜੋ ਕਿ ਇੱਕ ਧਿਰ ਦੇ ਪੱਖ ਵਿੱਚ ਹੋਵੇ?
  • ਕੀ ਗਵਾਹ ਦੇ ਬਿਆਨ ਤਰਕਸ਼ੀਲ ਜਾਂ ਅਸਪਸ਼ਟ ਹਨ?
  • ਕੀ ਗਵਾਹ ਇਸ ਬਾਰੇ ਗਲਤ ਹੋ ਸਕਦਾ ਹੈ ਕਿ ਉਸਨੇ ਕੀ ਦੇਖਿਆ, ਸੁਣਿਆ, ਸੁੰਘਿਆ ਜਾਂ ਮਹਿਸੂਸ ਕੀਤਾ ਹੈ?

ਗਵਾਹ ਜਿਊਰੀ ਦੀਆਂ ਅੱਖਾਂ, ਕੰਨ ਅਤੇ ਇੰਦਰੀਆਂ ਹੁੰਦੇ ਹਨ। ਜਿਰਹਾ ਗਵਾਹੀ ਦੀ ਵੈਧਤਾ 'ਤੇ ਵਿਚਾਰ ਕਰਨ ਲਈ ਜੱਜਾਂ ਦੀ ਮਦਦ ਕਰੇਗਾ। ਜਿਰਹਾ ਅਕਸਰ ਗਵਾਹ ਦੀ ਗਵਾਹੀ ਨੂੰ ਇੱਕ ਹੋਰ ਨਜ਼ਰਿਆ ਵਿਖਾਉਂਦਾ ਹੈ, ਅਤੇ ਇੱਕ ਗਵਾਹ ਨੇ ਕੀ ਦੇਖਿਆ ਜਾਂ ਸੁਣਿਆ ਇਸ ਬਾਰੇ ਇੱਕ ਹੋਰ ਜਿਆਦਾ ਅਤੇ ਪੂਰੀ ਤਰਾਂ ਸਮਝ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।

ਮੁਕੱਦਮੇ ਦੇ ਦੌਰਾਨ, ਵਕੀਲ ਆਪਣੇ ਵਿਰੋਧੀ ਦੁਆਰਾ ਪੁੱਛੇ ਸਵਾਲਾਂ 'ਤੇ ਇਤਰਾਜ਼ ਕਰ ਸਕਦੇ ਹਨ। ਇਹ ਆਮ ਹੈ ਅਤੇ ਇੱਕ ਵਕੀਲ ਦੇ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਨਿਯਮਾਂ ਦੇ ਅਨੁਸਾਰ ਸੁਣਵਾਈ ਹੋਣੀ ਚਾਹੀਦੀ ਹੈ। ਇੱਕ ਵਕੀਲ ਸਵਾਲਾਂ ਜਾਂ ਸਬੂਤਾਂ 'ਤੇ ਇਤਰਾਜ਼ ਕਰ ਸਕਦਾ ਹੈ ਜਾਂ ਉਹ ਮੰਨਦਾ ਹੈ ਕਿ ਉਹ ਗਲਤ ਹਨ।

ਜਦੋਂ ਕੋਈ ਇਤਰਾਜ਼ ਕੀਤਾ ਜਾਂਦਾ ਹੈ, ਤਾਂ ਜੱਜ ਜਾਂ ਤਾਂ ਇਤਰਾਜ਼ ਨੂੰ ਰੱਦ ਕਰ ਦੇਵੇਗਾ ਜਾਂ ਕਾਇਮ ਰੱਖੇਗਾ। ਜੇਕਰ ਜੱਜ ਸਵਾਲ ਨੂੰ ਉਚਿਤ ਜਾਂ ਸਬੂਤ ਨੂੰ ਮੰਨਣ ਯੋਗ ਸਮਝਦਾ ਹੈ, ਤਾਂ ਉਹ ਇਤਰਾਜ਼ ਨੂੰ ਰੱਦ ਕਰ ਦੇਵੇਗਾ। ਇਹ ਫੈਸਲਾ ਇਹ ਨਹੀਂ ਦਰਸਾਉਂਦਾ ਹੈ ਕਿ ਜੱਜ ਇੱਕ ਪੱਖ ਜਾਂ ਇੱਕ ਵਕੀਲ ਨੂੰ ਦੂਜੇ ਪਾਸੇ ਦਾ ਪੱਖ ਰੱਖਦਾ ਹੈ।

Was this helpful?

This question is for testing whether or not you are a human visitor and to prevent automated spam submissions.